ਗੁਰਦੇ ਦੀ ਪੱਥਰੀ ਕਿਵੇਂ ਹੁੰਦੀ ਹੈ।
ਅੱਜ ਦੇ ਸਮੇਂ ਵਿਚ ਤੁਸੀਂ ਜਾਣਦੇ ਹੀ ਹੋਂ ਕਿ ਸਾਡਾ ਲਾਈਫ -ਸਟਾਈਲ ਬੋਹਤ ਹੀ ਜ਼ਿਆਦਾ ਬਦਲ ਗਿਆ ਹੈ ਅਤੇ ਸਾਡਾ ਖਾਣ ਪੀਣ ਵੀ ਤੇਜੀ ਨਾਲ ਬਦਲ ਰਿਹਾ ਹੈ ਜੀਦੇ ਕਰਕੇ ਸਾਂਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਤੇ ਇਹਨਾਂ ਵਿਚੋਂ ਇਕ ਆਮ ਬਿਮਾਰੀ ਜੋ ਸਾਰਿਆਂ ਵਿੱਚ ਪਾਈ ਜਾਂਦੀ ਹੈ ,ਜਿਸ ਨੂੰ ਗੁਰਦੇ ਦੀ ਪੱਥਰੀ ਕਿਹਾ ਜਾਂਦਾ ਹੈ ,ਇਹ ਔਰਤਾਂ ਵਿੱਚ ਵੱਧ ਪਾਈ ਜਾਂਦੀ ਹੈ। ਕੈਲਸ਼ੀਅਮ, ਯੂਰਿਕ ਐਸਿਡ ਅਤੇ ਆਕਸੀਲੇਟ ਜਦੋਂ ਇਕੱਠੇ ਹੋ ਜਾਂਦੇ ਅਤੇ ਇਹਨਾਂ ਦੀਆਂ ਜਦੋਂ ਗੰਢਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਅਖੀਰ ਵਿੱਚ ਇਹ ਇਕ ਪੱਥਰ ਦਾ ਰੂਪ ਲੈ ਲੈਂਦੀਆਂ ਹਨ ਤੇ ਇਸਦੀ ਪੱਥਰੀ ਵਰਗੀ ਬਣਤਰ ਬਣ ਜਾਂਦੀ ਹੈ ਜਿਸਨੂੰ ਗੁਰਦੇ ਦੀ ਪੱਥਰੀ ਕਿਹਾ ਜਾਂਦਾ ਹੈ। ਇਸਦਾ ਕਾਰਨ ਸਹੀ ਖਾਣ ਪੀਣ ਨਾ ਹੋਣਾ ਤੇ ਕੁਝ ਦਵਾਈਆਂ ਦੀ ਵੱਧ ਮਾਤਰਾ ਵੀ ਕਿਡਨੀ ਵਿਚ ਸਟੋਨ ਬਣਨ ਦਾ ਕਾਰਨ ਹੁੰਦੀਆਂ ਹਨ।
ਤੇ ਇਸਦੇ ਕਈ ਤਰ੍ਹਾਂ ਦੇ ਲੱਛਣ ਵੀ ਪਾਏ ਜਾਂਦੇ ਹਨ ਜਿਵੇਂ ਕਿ ,ਪਿੱਠ ਅਤੇ ਕੱਛ ਵਿਚ ਤੇਜ਼ ਗਤੀ ਨਾਲ ਦਰਦ ਦਾ ਹੋਣਾ ਤੇ ਬਦਲਵਾਹੀ ਪੇਸ਼ਾਬ ਦਾ ਹੋਣਾ ਤੇ ਪੇਸ਼ਾਬ ਕਰਨ ਵਿਚ ਜਲਣ ਦਾ ਮਹਿਸੂਸ ਹੋਣਾ ਆਦਿ ਸ਼ਾਮਿਲ ਹਨ।
ਕਿਡਨੀ ਪੱਥਰੀ ਦੀ ਸਰਜਰੀ
ਜਦੋਂ ਕਿਸੇ ਨੂੰ ਕਿਡਨੀ ਦੀ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੀ ਉਸਨੂੰ ਠੀਕ ਕਰਨ ਲਈ ਉਸਨੂੰ ਕੋਈ ਨਾ ਕੋਈ ਫੈਸਲਾ ਲੈਣਾ ਪੈਂਦਾ ਹੈ ਤੇ ਇਹਨਾਂ ਵਿੱਚੋ ਹੀ ਕਈ ਲੋਕ ਹੁੰਦੇ ਹਨ ਜੋ ਕਿ ਪੱਥਰੀ ਦੀ ਸਰਜਰੀ ਕਰਵਾਉਣ ਤੋਂ ਡਰਦੇ ਹਨ ਤੇ ਇਹ ਇਕ ਡਰਾਵਣੀ ਪ੍ਰਕਿਰਿਆ ਹੈ ,ਆਮ ਗੱਲ ਹੈ ਲੋਕਾਂ ਦਾ ਡਰਨਾ ਇਹ ਸਾਡੇ ਪਰਿਵਾਰ ਵਾਸਤੇ ਹੀ ਨਹੀਂ ਸਗੋਂ ਸਾਡੇ ਵਾਸਤੇ ਵੀ ਇਕ ਡਰਾ ਦੇਣ ਵਾਲੀ ਪ੍ਰਕਿਰਿਆ ਹੈ ,ਹਰੇਕ ਸਰਜਰੀ ਮੁਸ਼ਕਿਲ ਅਤੇ ਗੰਭੀਰ ਨਹੀਂ ਹੁੰਦੀ ਹੈ ,ਬਸ ਕਈ ਰੋਗੀ ਇਸਨੂੰ ਸੋਚ ਕੇ ਹੀ ਡਰ ਜਾਂਦੇ ਹਨ ,ਇਹ ਬਸ ਕੁਝ ਛੋਟੀਆਂ ਪ੍ਰਕਿਰਿਆਵਾਂ ਹੁੰਦੀਆਂ ਹਨ ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਲਈ ਅਤੇ ਤੁਹਾਡੀ ਜਲਦੀ ਤੋਂ ਜਲਦੀ ਰਿਕਵਰੀ ਕਰਨ ਲਈ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਇਸ ਤਰਾਂ ਦੀ ਹੀ ਇਕ ਦੇਖਭਾਲ ਜਿਸਨੂੰ ਗੁਰਦੇ ਦੀ ਪੱਥਰੀ ਦੀ ਸਰਜਰੀ ਕਿਹਾ ਜਾਂਦਾ ਹੈ।
ਤੇ ਇਹ ਗੱਲ ਵੀ ਸੱਚ ਹੈ ਕਿ ਸਰਜਰੀ ਦੇ ਵਕਤ ਅਤੇ ਸਰਜਰੀ ਤੋਂ ਬਾਅਦ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੇ ਅਤੇ ਬਹੁਤ ਜ਼ਿਆਦਾ ਬਦਲਾਵ ਆਉਂਦੇ ਹਨ। ਇਸ ਲਈ ਇਹ ਸੁਨਿਸ਼ਚਿਤ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਅਸੀ ਆਪਣੇ ਵਾਸਤੇ ਸਹੀ ਕਦਮ ਚੁੱਕੀਏ ਤਾਂਕਿ ਸਾਡਾ ਸਰੀਰ ਪਹਿਲਾਂ ਵਾਂਗੂ ਅਤੇ ਸਿਹਤਮੰਦ ਹੋ ਜਾਵੇ।
ਤਾਂ ਇਸ ਵਿਚ ਅਸੀਂ ਤੁਹਾਨੂੰ ਦਸਾਂਗੈਂ ਕਿ ਸਰਜਰੀ ਤੋਂ ਬਾਅਦ ਸਾਨੂੰ ਸਾਡੀ ਰਿਕਵਰੀ ਨੂੰ ਤੇਜ਼ ਕਰਨ ਲਈ ਕਿਹੜੇ ਕਦਮ ਚੁੱਕਣੇ ਸਹੀ ਰਹਿੰਦੇ ਹੈ ਤਾਂ ਇਸ ਉਪਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਸਾਂਨੂੰ ਕਿਹੜੇ ਕਦਮ ਚੁੱਕਣੇ ਹਨ ਆਪਣੀ ਗੁਰਦੇ ਦੀ ਪੱਥਰੀ ਦੀ ਸਰਜਰੀ ਤੋਂ ਬਾਅਦ ਇਸ ਉੱਪਰ ਥੋੜੀ ਨਜ਼ਰ ਪਾਉਂਦੇ ਹਾਂ।
ਆਪਣੇ ਆਰਾਮ ਨੂੰ ਤਰਜੀਹ ਦਿਓ ਅਤੇ ਆਪਣੀ ਗਤੀਵਿਧੀਆਂ ਦੇ ਪੱਧਰ ਨੂੰ ਘਟਾਓ
ਸਰਜਰੀ ਤੋਂ ਬਾਅਦ ਸਾਨੂ ਚਾਹੀਦਾ ਹੈ ਕਿ ਅਸੀਂ ਆਪਣੇ ਸਰੀਰ ਦੀ ਦੇਖਭਾਲ ਕਰੀਏ ਤੇ ਸਾਡਾ ਸਰੀਰ ਏਨਾ ਪਾਗਲ ਨਹੀਂ ਹੈ ਕਿ ਸਰਜਰੀ ਤੋਂ ਬਾਅਦ ਵੀ ਉਹ ਭਾਰੀ ਕੰਮ ਕਰ ਲਵੇਗਾ ਘਟੋ ਘੱਟ ਸਾਨੂੰ 2 ਮਹੀਨਿਆਂ ਤੱਕ ਉਹ ਗਤੀਵਿਧੀਆਂ ਜਿਹੜੀ ਮੁਸ਼ਕਲਾਂ ਤੋਂ ਭਰੀਆਂ ਹੁੰਦੀਆਂ ਹਨ ਉਹਨਾਂ ਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਰੀਰ ਨੂੰ ਅਰਾਮ ਦੇਣਾ ਚਾਹੀਦਾ ਹੈ ਤਾਂਕਿ ਤੁਹਾਡਾ ਸਰੀਰ ਜਦਲੀ ਤੋਂ ਜਲਦੀ ਗੁਰਦੇ ਦੀ ਪੱਥਰੀ ਦੀ ਸਰਜਰੀ ਤੋਂ ਰਿਕਵਰ ਹੋ ਸਕੇ. ਭਾਰੀ ਸਾਮਾਨ ਨੂੰ ਚੁੱਕਣਾ ਅਤੇ ਪੌੜੀਆਂ ਚੜਣਾ ਤੇ ਉਤਰਨਾ ਕੋਈ ਵੀ ਅਜਿਹੀ ਕਸਰਤ ਨਾ ਕਰਨਾ ਜੋ ਤੁਹਾਡੇ ਪੇਟ ਨੂੰ ਸਟਿਚ ਕਰਨ ,ਜ਼ਿਆਦਾ ਤੇਜ ਗਤੀ ਵਿਚ ਨਾ ਭੱਜਣਾ ਇਹ ਸਬ ਚੀਜਾਂ ਇਸ ਵਿੱਚ ਸ਼ਾਮਿਲ ਹਨ ਜੋ ਸਰਜਰੀ ਦੀ ਰਿਕਵਰੀ ਨੂੰ ਰੋਕ ਸਕਦੀਆਂ ਹਨ ,ਜੇਕਰ ਤੁਸੀ ਚਾਹੁੰਦੇ ਹੀ ਹੋ ਤਾਂ ਆਪਣੀ ਛੋਟੀ- ਛੋਟੀ ਸ਼ੇਰ ਤੋਂ ਸ਼ੁਰੂ ਕਰ ਸਕਦੇ ਹੋ,ਪਰ ਪਹਿਲੇ ਦੋ ਹਫ਼ਤਿਆਂ ਤੱਕ ਤੁਹਾਨੂੰ ਆਪਣੇ ਸਰੀਰ ਨੂੰ ਪੂਰਾ ਅਰਾਮ ਦੇਣ ਦੀ ਲੋੜ ਹੁੰਦੀ ਹੈ ,ਤੇ ਉਸ ਤੋਂ ਬਾਅਦ ਤੁਸੀਂ ਆਪਣੀ ਗਤੀਵਿਧੀਆਂ ਨੂੰ ਸ਼ੁਰੂ ਕਰ ਸਕਦੇ ਹੋ ਪਰ ਇਹ ਯਾਦ ਰੱਖ ਕੇ ਕਿ ਤੁਹਾਨੂੰ ਕੋਈ ਵੀ ਬਾਹਰੀ ਸਮਾਨ ਨਹੀਂ ਚੁੱਕਣਾਹੈ
ਆਪਣੇ ਪੋਸ਼ਣ ਨੂੰ ਅਹਿਮੀਅਤ ਦਵੋ
ਗੁਰਦੇ ਦੀ ਪੱਥਰੀ ਦੀ ਸਰਜਰੀ ਤੋਂ ਬਾਅਦ ਸਾਂਨੂੰ ਇਹ ਸਬ ਤੋਂ ਵੱਧ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਸਾਡਾ ਪੋਸ਼ਣ ਕਿਸ ਤਰੀਕੇ ਦਾ ਹੈ ,ਆਪਣੇ ਸਰੀਰ ਨੂੰ ਕਿਸ ਤਰੀਕੇ ਦਾ ਪੋਸ਼ਣ ਦੇ ਰਹੇ ਹਾਂ ,ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਸ ਲਈਂ ਆਪਣੇ ਸਰੀਰ ਨੂੰ ਚੁਸਤ ਅਤੇ ਸਿਹਤਮੰਦ ਲੱਖਣ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਸਹੀ ਪੋਸ਼ਣ ਪ੍ਰਦਾਨ ਕਰੋ। ਤੁਹਨੂੰ ਆਪਣੇ ਕੁਝ ਖਾਸ ਭੋਜਨ ਨੂੰ ਵੀ ਛਡਣਾ ਪਏਗਾ ਤੇ ਉਹਨਾਂ ਤੋਂ ਤੁਹਨੂੰ ਪਰਹੇਜ ਵੀ ਕਰਨਾ ਪੈ ਸਕਦਾ ਹੈ ,ਜੋਕਿ ਤੁਹਾਡੇ ਸਰੀਰ ਨੂੰ ਅਰਾਮ ਕਰਨ ਵਿੱਚ ਦਿੱਕਤ ਦੇ ਸਕਦੀਆਂ ਹਨ ਤੇ ਸਬ ਤੋਂ ਵੱਡੀ ਗੱਲ ਤੁਹਾਡੀ ਸਰਜਰੀ ਦੀ ਰਿਕਵਰੀ ਨੂੰ ਵੀ ਰੋਕ ਸਕਦੀਆਂ ਹਨ।
ਤੁਹਾਡੀ ਆਪਣੀ ਖੁਰਾਕ ਵਿਚ ਇਹ ਕੁਝ ਸ਼ਾਮਿਲ ਕਰਣ ਦੀ ਲੋੜ ਹੁੰਦੀ ਹੈ।
- ਸਰਜਰੀ ਤੋਂ ਬਾਅਦ ਪ੍ਰੋਟੀਨ ਨੂੰ ਦਰਮਿਆਨੀ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ,ਸਾਨੂ ਜ਼ਿਆਦਾ ਪ੍ਰੋਟੀਨ ਵਾਲੇ ਭੋਜਨ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ।
- ਤੁਹਾਨੂੰ ਆਪਣੇ ਵਿਟਾਮਿਨ ਡੀ ਦੀ ਮਾਤਰਾ ਨੂੰ ਅਤੇ ਕੈਲਸ਼ੀਅਮ ਦੀ ਮਾਤਰਾ ਨੂੰ ਵਧਾਉਣ ਤੇ ਪੂਰਾ ਜ਼ੋਰ ਦੇਣਾ ਚਾਹੀਦਾ ਹੈ। ਜਿਵੇਂ ਕਿ ਡੇਅਰੀ ਉਤਪਾਦਾਂ ਵਿਚ ਕੈਲਸ਼ੀਅਮ ਦੀ ਵਧੇਰੇ ਮਾਤਰਾ ਪਾਈ ਜਾਂਦੀ ਹੈਂ ,ਤਾਂ ਵੱਧ ਤੋਂ ਵੱਧ ਤੁਸੀਂ ਉਹਨਾਂ ਨੂੰ ਖਾ ਸਕਦੇ ਹੋ
- ਸਰਜਰੀ ਦੀ ਰਿਕਵਰੀ ਵਿੱਚ ਮਦਦ ਕਰ ਸਕਦੇ ਹਨ ਜਿਵੇਂ ਕਿ ,ਖੱਟੇ ਫਲਾਂ ਨੂੰ ਖਾਣਾ ਕਿਉਕਿ ਇਹ ਬਹੁਤ ਜ਼ਿਆਦਾ ਹਲਕੇ ਸਾਬਿਤ ਹੁੰਦੇ ਹਨ ਜੋ ਸਾਡੇ ਲਈ ਚੰਗੇ ਹੁੰਦੇ ਹਨ।
- ਤੁਸੀਂ ਆਪਣੀ ਖ਼ੁਰਾਕ ਵਿੱਚ ਸਾਬਤ ਅਨਾਜ ਵਾਲੇ ਬ੍ਰੇਡ ਅਤੇ ਬੀਨਜ਼ ਨੂੰ ਵੀ ਸ਼ਾਮਿਲ ਕਰ ਸਕਦੇ ਹੋਂ ,ਤੇ ਫਾਈਬਰ ਨਾਲ ਭਰਭੂਰ ਖਾਣਾ ਖਾਓ ਕਿਉਂਕਿ ਇਹ ਅੰਤੜੀਆਂ ਦੀ ਗਤੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ
ਤੁਹਾਨੂੰ ਕਿਹੜੀਆਂ ਚੀਜਾਂ ਤੋਂ ਜ਼ਿਆਦਾਤਰ ਬਚਣ ਦੀ ਲੋੜ ਹੁੰਦੀ ਹੈ
- ਸੋਡੀਅਮ ਦੀ ਜ਼ਿਆਦਾ ਮਾਤਰਾ ਲੈਣ ਨਾਲ ਪੇਸ਼ਾਬ ਵਿੱਚ ਕੈਲਸ਼ੀਅਮ ਦਾ ਨਿਰਮਾਣ ਘੱਟ ਹੋ ਜਾਂਦਾ ਹੈ ਇਸ ਸੋਡੀਅਮ ਦੀ ਮਾਤਰਾ ਨੂੰ ਘਟਾਓ
- ਜ਼ਿਆਦਾ ਪ੍ਰੋਟੀਨ ਵਾਲਿਆਂ ਖੁਰਾਕਾਂ ਨੂੰ ਘੱਟ ਕਰੋ ਕਿਉਕਿ ਇਹ ਗੁਰਦਿਆਂ ਨੂੰ ਯੂਰੀਆ ਕੱਢਣ ਵਿੱਚ ਕਾਫੀ ਸਖ਼ਤ ਮਿਹਨਤ ਕਰਨ ਦਾ ਕਾਰਣ ਬਣ ਸਕਦੀਆਂ ਹਨ ,ਇਸ ਲਈ ਜਾਨਵਰਾਂ ਵਾਲੇ ਪ੍ਰੋਟੀਨ ਦਾ ਸੇਵਨ ਘਟਾਓ। ਇਹ ਸਾਡੀ ਸਰਜਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਤੇ ਪ੍ਰਭਾਵਿਤ ਕਰ ਸਕਦੀਆਂ ਹਨ
- ਜਿਹੜੇ ਭੋਜਨ ਪੱਥਰੀ ਬਣਨ ਦੀ ਸੰਭਾਵਨਾ ਨੂੰ ਵਧਾ ਦੇਣ ਉਹਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਵੇਂ ਕਿ
- ਆਕਸੀਲੇਟ ਨਾਲ ਭਰਪੂਰ ਭੋਜਨ ਇਹਨਾਂ ਤੋਂ ਸਾਂਨੂੰ ਪਰਹੇਜ ਕਰਨਾ ਚਾਹੀਦਾ ਹੈ ,ਕਿਉਂਕਿ ਇਹ ਤੁਹਾਡੀ ਰਿਕਵਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਇਹਨਾਂ ਵਿੱਚ ਸ਼ਾਮਿਲ ਹਨ ਪਾਲਕ, ਬੇਰੀਆਂ, ਚਾਕਲੇਟ, ਗਿਰੀਦਾਰ, ਚੁਕੰਦਰ ਅਤੇ ਚਾਹ ਇਹਨਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ
ਇਨਫੈਕਸ਼ਨ ਤੋਂ ਆਪਣਾ ਬਚਾਵ ਰੱਖੋ
ਕਈ ਵਾਰੀ ਅਜਿਹਾ ਵੀ ਹੁੰਦਾ ਹੈ ,ਕਿ ਸਫ਼ਲ ਸਰਜਰੀ ਤਾਂ ਹੋ ਜਾਂਦੀ ਹੈ ਪਰ ਕਈ ਤਰ੍ਹਾਂ ਦੇ ਇਨਫੈਕਸ਼ਨ ਨਾਲ ਇਸ ਦੀ ਰਿਕਵਰੀ ਵਿਚ ਦਿੱਕਤ ਆ ਜਾਂਦੀ ਹੈ ਤਾਂ ਇਸਦਾ ਕਾਫੀ ਖ਼ਤਰਾ ਬਣਿਆ ਰਹਿੰਦਾ ਹੈ ਇਸ ਵਿੱਚ, ਮਰੀਜ਼ ਨੂੰ ਬੁਖਾਰ, ਮਤਲੀ, ਗੁਰਦੇ ਦੇ ਆਲੇ ਦੁਆਲੇ ਦੇ ਹਿੱਸੇ ਤੋਂ ਖੂਨ ਵਗਣਾ, ਪਿਸ਼ਾਬ ਦੀ ਇਨਫੈਕਸ਼ਨ ਅਤੇ ਕਮਜ਼ੋਰ ਪਾਚਨ ਸ਼ਕਤੀ ਵਰਗੇ ਲੱਛਣਾ ਮਹਸੂਸ ਕਰ ਸਕਦੇ ਹਨ। ਇਸਨੂੰ ਰੋਕਣ ਲਈ ਸਹਾਇਕ ਡਾਕਟਰ ਕੁਝ ਦਵਾਈਆਂ ਵੀ ਦੇ ਸਕਦੇ ਹਨ ਜਿਵੇਂ ਕਿ ਐਂਟੀਬਾਇਓਟਿਕਸ ਦਵਾਈਆਂ ਤੇ ਹੋਰ ਵੀ ਸ਼ਾਮਿਲ ਹੋ ਸਕਦੀਆਂ ਹਨ,ਤੇ ਇਹ ਹਫ਼ਤਿਆਂ ਤੱਕ ਲੈਣੀਆਂ ਪੈਂਦੀਆਂ ਹਨ ਤੇ ਤੁਸੀਂ ਖੁਦ ਦੀ ਖੁਦ ਸਫਾਈ ਰੱਖ ਸਕਦੇ ਹੋ ਤਾਂ ਤੁਹਾਨੂੰ ਆਪਣੀ ਸਫ਼ਾਈ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਇਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਸਰੀਰਕ ਤੌਰ ‘ਤੇ ਆਪਣੇ ਆਪ ਨੂੰ ਐਕਟਿਵ ਰੱਖੋ
ਸਰਜਰੀ ਤੋਂ ਬਾਅਦ ਸਾਨੂੰ ਬੈਡ ਤੇ ਪਏ ਰਹਿਣਾ ਸਹੀ ਸਾਬਿਤ ਨਹੀਂ ਹੁੰਦਾ ਕਿਉਂਕਿ ਜਦੋਂ ਗੁਰਦੇ ਦੀ ਪੱਥਰੀ ਦੀ ਸਰਜਰੀ ਤੋਂ ਬਾਅਦ ਯੂਰੇਟਰਲ ਸਟੈਂਟ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਸਾਡੇ ਵਾਸਤੇ ਬੈੱਡ ਤੇ ਅਰਾਮ ਨਾਲ ਪਏ ਰਹਿਣਾ ਠੀਕ ਨਹੀਂ ਹੁੰਦਾ ਹੈ। ਇਸ ਤੋਂ ਪਰੇ ਤੁਸੀਂ ਹਲਕੀ ਕਸਰਤ ,ਵਾਕ ,ਤੇ ਅਰਾਮ ਦਾਇਕ ਯੋਗ ਆਸਣ ਕਰ ਸਕਦੇ ਹੋਂ। ਵਾਕ ਕਰਨੀ ਸਿਹਤ ਲਈ ਬੋਹਤ ਹੀ ਜ਼ਿਆਦਾ ਮਹੱਤਵਪੂਰਣ ਹੁੰਦੀ ਹੈ ਇਹ ਸਾਡੇ ਸਰੀਰ ਦੇ ਬਲੱਡ ਸਰਕੂਲੇਸ਼ਨ ਨੂੰ ਵੀ ਚੰਗਾ ਰੱਖਦੀ ਹੈ ਤੇ ਸਾਡੇ ਬਲੱਡਦਾ ਫਲੋ ਵੀ ਵੱਧ ਹੋ ਜਾਂਦਾ ਹੈ ਤੇ ਇਹ ਕਿਡਨੀ ਵਾਸਤੇ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਜਿਹੜਾ ਕਿ ਰਿਕਵਰੀ ਲਈ ਮਦਦ ਕਰਦਾ ਹੈ।
ਡਾਕਟਰ ਕੋਲ ਜਾਣਾ ਵੀ ਨਾ ਭੁੱਲੋ
ਕਈ ਤਰ੍ਹਾਂ ਦੀਆਂ ਫਾਲੋ-ਅੱਪ ਮੁਲਾਕਾਤਾਂ ਹੁੰਦੀਆਂ ਹਨ ਜਿਹੜੀਆਂ ਕਿ ਬੋਹਤ ਜ਼ਿਆਦਾ ਜਰੂਰੀ ਹੁੰਦੀਆਂ ਹਨ ਜਿਹਨਾਂ ਲਈ ਤੁਹਾਨੂੰ ਸਮਾਂ ਕਢਣਾ ਪੈਂਦਾ ਹੈ ਤੇ ਤੁਹਾਨੂੰ ਇਕ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ ਜਿਸਨੂੰ ਇਮੇਜਿੰਗ ਟੈਸਟ ਕਿਹਾ ਜਾਂਦਾ ਹੈ ਇਹ ਕੀਤਾ ਜਾਂਦਾ ਹੈ ਇਹ ਜਾਂਚ ਕਰਨ ਲਈ ਕਿ ਤੁਹਾਡੇ ਗੁਰਦੇ ਵਿਚ ਕਿਸੇ ਵੀ ਤਰ੍ਹਾਂ ਪੱਥਰੀ ਦੇ ਟੁੱਕੜੇ ਤਾਂ ਨਹੀਂ ਹਨ।
ਦਰਦ ਪ੍ਰਬੰਧਨ
ਸਰਜਰੀ ਤੋਂ ਬਾਅਦ ਜਦੋਂ ਤੁਸੀਂ ਘਰ ਜਾਂਦੇ ਹੋ ਤਾਂ ਤੁਸੀਂ ਦੇਖੋਂਗੇ ਕਿ ਤੁਹਾਨੂੰ ਪੇਸ਼ਾਬ ਕਰਨ ਵਿੱਚ ਦਿੱਕਤ ਤੇ ਜਲਣ ਮਹਿਸੂਸ ਹੁੰਦੀ ਹੈ ਤੇ ਨਾਲ ਹੀ ਤੁਹਾਨੂੰ ਪੱਥਰੀ ਦੇ ਛੋਟੇ ਛੋਟੇ ਟੁਕੜੇ ਨਿਕਲਣ ਕਰਕੇ ਦਰਦ ਵੀ ਹੋ ਸਕਦਾ ਹੈ। ਸਰਜਰੀ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਦਰਦਨਾਕ ਵਾਲਾ ਸਮਾਂ ਹੋ ਸਕਦਾ ਹੈ ,ਜੋਕਿ ਡਾਕਟਰ ਇਸ ਲਈ ਤੁਹਾਨੂੰ ਕੁਝ ਦਵਾਈਆਂ ਵੀ ਦੇ ਸਕਦਾ ਹੈ ,ਜਿਹੜਾ ਕਿ ਦਰਦ ਤੋਂ ਰਾਹਤ ਪ੍ਰਦਾਨ ਕਰਦੀਆਂ ਹਨ. ਤੁਸੀ ਗਰਮ ਪਾਣੀ ਨਾਲ ਵੀ ਨਹਾ ਸਕਦੇ ਹੋ
ਕੰਮ ਤੇ ਵਾਪਸ ਜਾਣਾ
ਤੁਸੀ ਕਦੋਂ ਕੰਮ ਤੇ ਵਾਪਿਸ ਜਾਣਾ ਹੈ ਇਹ ਤੁਸੀ ਆਉਣੇ ਸਰਜਨ ਤੋਂ ਵੀ ਪੁੱਛ ਸਕਦੇ ਹੋ ਤੇ ਉਸਦੀ ਦਿੱਤੀ ਸਲਾਹ ਦਾ ਪਾਲਣਾ ਕਰ ਸਕਦੇ ਹੋ ਤੁਹਨੂੰ ਇਹ ਬਹੁਤ ਜਰੂਰੀ ਨਹੀਂ ਹੈ ਕਿ ਸਰਜਰੀ ਤੋਂ ਤੁਰੰਤ ਬਾਅਦ ਤੁਸੀ ਕੰਮ ਤੇ ਜਾਣਾ ਹੀ ਹੈ ਤੁਸੀ ਕੁਝ ਦਿਨਾਂ ਵਾਸਤੇ ਅਰਾਮ ਵੀ ਕਰ ਸਕਦੇ ਹੋਂ। ਸ਼ੌਕ ਵੇਵ ਲਿਥੋਟ੍ਰਿਪਸੀ ਅਤੇ ਪਰਕਿਊਟੇਨੀਅਸ ਨੈਫਰੋਲਿਥੋਟ੍ਰਿਪਸੀ ਲਈ, ਤੁਹਾਨੂੰ ਸ਼ਾਇਦ ਕੰਮ ਤੋਂ ਘੱਟੋ-ਘੱਟ ਇੱਕ ਹਫ਼ਤੇ ਦੀ ਛੁੱਟੀ ਦੀ ਲੈਣੀ ਪੈਂਦੀ ਹੈ ,ਤੇ ਓਪਨ ਸਰਜਰੀ ਲਈ, ਤੁਸੀਂ ਘੱਟੋ-ਘੱਟ 3 ਹਫ਼ਤੇ ਤੱਕ ਕੰਮ ਤੋਂ ਛੁੱਟੀ ਲੈ ਸਕਦੇ ਹੋ, ਇਹ ਇਸ ਤੋਂ ਵੱਧ ਵੀ ਹੋ ਸਕਦੀ ਹੈ।
ਸਿੱਟਾ
ਗੁਰਦੇ ਦੀ ਪੱਥਰੀ ਦੀ ਸਰਜਰੀ ਤੋਂ ਬਾਅਦ ਆਪਣਾ ਖੁਦ ਦਾ ਖਿਆਲ ਰੱਖਣਾ ਬਹੁਤ ਹੀ ਜ਼ਿਆਦਾ ਜਰੂਰੀ ਹੁੰਦਾ ਹੈ ਇਹ ਕਾਫੀ ਲੋਕ ਵਿਚ ਪਾਈ ਜਾਂਦੀ ਹੈ। ਤੇ ਗੁਰਦੇ ਦੀ ਪੱਥਰੀ ਤੋਂ ਪੀੜਿਤ ਲੋਕ ਡਾਕਟਰ ਦੀ ਸਲਾਹਾਂ ਦੀ ਪਾਲਣਾ ਕਰਕੇ ਉਸਦਾ ਇਲਾਜ ਕਰ ਸਕਦੇ ਹਨ, ਗੁਰਦੇ ਦੀ ਪੱਥਰੀ ਦੀ ਸਰਜਰੀ ਤੋਂ ਬਾਅਦ ਅਸੀਂ ਆਪਣੀ ਰੋਜ਼ਾਨਾ ਖਾਣ ਪੀਣ ਦੀਆਂ ਚੀਜਾਂ ਵਿਚ ਸ਼ਾਮਿਲ ਕਰ ਸਕਦੇ ਹਾਂ ਜਿਵੇਂ ਕਿ ਜ਼ਿਆਦਾ ਫ਼ਾਈਬਰ ਵਾਲਿਆਂ ਚੀਜਾਂ ਵੀ ਲੈ ਸਕਦੇ ਹੋ ਤੇ ਪਾਣੀ ਦੀ ਮਾਤਰਾ ਨੂੰ ਵਧ ਸਕਦੇ ਹੋ, ਖੱਟੇ ਫ਼ਲ, ਡੇਅਰੀ ਉਤਪਾਦ, ਸਾਬਤ ਅਨਾਜ ਇਹ ਤੁਹਾਡੀ ਰਿਕਵਰੀ ਵਿਚ ਮਦਦ ਕਰਦੇ ਹਨ। ਰੋਜਾਨਾ ਸੈਰ ਕਰਨਾ,ਆਪਣੇ ਆਪ ਨੂੰ ਐਕਟਿਵ ਰੱਖਣਾ ਵੀ ਸਾਡੀ ਰਿਕਵਰੀ ਦੀ ਗਤੀ ਨੂੰ ਤੇਜ਼ ਕਰਦਿਆਂ ਹਨ। ਜੇਕਰ ਤੁਸੀਂ ਵੀ ਆਪਣੀ ਗੁਰਦੇ ਦੀ ਪੱਥਰੀ ਤੋਂ ਪ੍ਰੇਸ਼ਾਨ ਹੋਂ ਤੇ ਲੈਣਾ ਚਾਉਂਦੇ ਕੁਝ ਟਿਪਸ ਤਾਂ ਖੋਸਲਾ ਕਿਡਨੀ ਹਸਪਤਾਲ ਵਿੱਚ ਜਾਕੇ ਤੁਸੀਂ ਮਾਹਰਾਂ ਨਾਲ ਗੱਲ ਬਾਤ ਕਰ ਸਕਦੇ ਹੋ।