ਲੋਕਾਂ ਦੇ ਗੁਰਦੇ ਵਿੱਚ ਪੱਥਰੀ ਹੋਣਾ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਆਮ ਤੌਰ ਤੇ ਗੁਰਦੇ ਦੀ ਪੱਥਰੀ ਦੇ ਮਰੀਜ਼ਾਂ ਦੀ ਗਿਣਤੀ ਅੱਜਕੱਲ੍ਹ ਬਹੁਤ ਵੱਧ ਗਈ ਹੈ। ਵਿਅਕਤੀ ਦੀ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਲਈ ਗੁਰਦੇ ਦਾ ਸਿਹਤਮੰਦ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਹ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਮੰਨੇ ਜਾਂਦੇ ਹਨ। ਹਾਲਾਂਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਹੀ ਗੁਰਦੇ ਨਾਲ ਜੁੜੀਆਂ ਬਿਮਾਰੀਆਂ ਹੁੰਦੀਆਂ ਹਨ। ਇਸਦੇ ਵਿੱਚ ਇੱਕ ਸਮੱਸਿਆ ਜੋਕਿ ਗੁਰਦੇ ਦੀ ਪੱਥਰੀ ਹੈ।
ਇਹ ਇੱਕ ਆਮ ਸਥਿਤੀ ਹੈ, ਜੋ ਦੁਨੀਆ ਦੀ ਲਗਭਗ 5% ਆਬਾਦੀ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀ ਹੈ। ਇਸ ਸਮੱਸਿਆ ਤੋਂ ਪ੍ਰੇਸ਼ਾਨ ਕੁੱਝ ਲੋਕਾਂ ਨੂੰ ਇਸਦੇ ਲੱਛਣਾਂ ਵਿੱਚ ਗੰਭੀਰ ਦਰਦ ਅਤੇ ਖੂਨ ਵਹਿਣਾ ਸ਼ਾਮਲ ਹੁੰਦਾ ਹੈ। ਅਤੇ ਕੁੱਝ ਮਾਮਲਿਆਂ ਵਿੱਚ ਇਸਦੇ ਬਹੁਤ ਜ਼ਿਆਦਾ ਘੱਟ ਲੱਛਣ ਮਹਿਸੂਸ ਹੋ ਸਕਦੇ ਹਨ। ਇਸਦੇ ਨਾਲ ਹੀ ਗੁਰਦੇ ਦੀ ਪੱਥਰੀ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਕੇ ਅਤੇ ਸਹੀ ਖੁਰਾਕ ਦਾ ਸੇਵਨ ਕਰਕੇ ਇਸਨੂੰ ਠੀਕ ਕੀਤਾ ਜਾ ਸਕਦਾ ਹੈ। ਪਰ ਇਸਦੇ ਕੁੱਝ ਗੰਭੀਰ ਮਾਮਲਿਆਂ ਵਿੱਚ ਪੱਥਰੀ ਨੂੰ ਤੋੜਨ ਵਾਸਤੇ ਦਵਾਈਆਂ ਦੀ ਲੋੜ ਪੈਂਦੀ ਹੈ। ਗੁਰਦੇ ਦੀ ਪੱਥਰੀ, ਗੁਰਦਿਆਂ ਵਿੱਚ ਬਣਨ ਵਾਲੇ ਖਣਿਜਾਂ ਅਤੇ ਲੂਣਾਂ ਦੇ ਠੋਸ ਭੰਡਾਰ ਹੁੰਦੇ ਹਨ, ਜਿਹੜੇ ਕਿ ਬਹੁਤ ਜਿਆਦਾ ਦਰਦ, ਬੇਅਰਾਮੀ ਦਾ ਕਾਰਨ ਅਤੇ ਗੁਰਦੇ ਦੇ ਨੁਕਸਾਨ ਦਾ ਖ਼ਤਰਾ ਵਧਾ ਸਕਦੇ ਹਨ। ਜੇਕਰ ਤੁਹਨੂੰ ਗੁਰਦੇ ਦੀ ਪੱਥਰੀ ਦੀ ਪ੍ਰੇਸ਼ਾਨੀ ਹੈ। ਤਾਂ ਤੁਸੀਂ ਇਹਨਾਂ ਸੁਝਾਵਾਂ ਨਾਲ ਆਪਣੇ ਗੁਰਦੇ ਨੂੰ ਪੱਥਰੀ ਤੋਂ ਕਿਵੇਂ ਬਚਾ ਸਕਦੇ ਹੋਂ। ਆਓ ਇਸਦੇ ਬਾਰੇ ਜਾਣਦੇ ਹਾਂ।
ਗੁਰਦੇ ਦੀ ਪੱਥਰੀ ਤੋਂ ਬਚਨ ਦੇ ਸੁਝਾਵ
- ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ
ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਅਤੇ ਜੇਕਰ ਤੁਹਨੂੰ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਨੂੰ ਪੀਣਾ ਚਾਹੀਦਾ ਹੈ ਇਹ ਗੁਰਦਿਆਂ ਨੂੰ ਪੱਥਰੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦਾ ਹੈ। ਦਰਅਸਲ ਹਰ ਰੋਜ ਪਾਣੀ ਨੂੰ ਜਿਆਦਾ ਮਾਤਰਾ ਵਿੱਚ ਪਾਣੀ ਨਾਲ ਗੁਰਦੇ ਦੀ ਪੱਥਰੀ ਪਿਸ਼ਾਬ ਰਾਹੀਂ ਛੋਟੇ ਟੁਕੜਿਆਂ ਵਿੱਚ ਬਾਹਰ ਨਿਕਲ ਜਾਂਦੀ ਹੈ। ਰੋਜ਼ਾਨਾ ਸਾਫ ਪਾਣੀ ਨੂੰ ਪੀਕੇ ਗੁਰਦਿਆਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਤੇ ਪਾਣੀ ਦੀ ਸਹੀ ਮਾਤਰਾ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦੀ ਹੈ।
- ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲਵੋ
ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਵਿੱਚੋਂ ਹੀ ਇੱਕ ਗੁਰਦੇ ਦੀ ਪੱਥਰੀ ਦੌਰਾਨ ਸਿਹਤਮੰਦ ਖੁਰਾਕ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਗੁਰਦੇ ਦੀ ਪੱਥਰੀ ਦੇ ਮਰੀਜ ਹੋਂ ਤਾਂ ਤੁਹਾਨੂੰ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਵਾਲਾ ਭੋਜਨ ਖਾਣਾ ਚਾਹੀਦਾ ਹੈ। ਇਸ ਸਮੱਸਿਆ ਵਿੱਚ ਤੁਹਨੂੰ ਟਮਾਟਰ, ਬੈਂਗਣ ਅਤੇ ਪਾਲਕ ਆਦਿ ਦਾ ਸੇਵਨ ਕਰਨ ਤੋਂ ਆਪਣੇ ਆਪ ਨੂੰ ਰੋਕਣਾ ਚਾਹੀਦਾ ਹੈ। ਇਹਨਾਂ ਤੋਂ ਇਲਾਵਾ ਫਲ ਅਤੇ ਦੂਜਿਆਂ ਹੋਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਗੁਰਦੇ ਦੀ ਪੱਥਰੀ ਦੇ ਦੌਰਾਨ ਤੁਹਾਨੂੰ ਪ੍ਰੋਸੈਸਡ ਭੋਜਨ, ਖੰਡ, ਸੰਤ੍ਰਿਪਤ ਚਰਬੀ ਅਤੇ ਜਾਨਵਰ ਪ੍ਰੋਟੀਨ ਵਰਗੇ ਖਾਣੇ ਤੋਂ ਆਪਣਾ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ।
- ਸੰਤੁਲਿਤ ਭਾਰ ਬਣਾਈ ਰੱਖੋ
ਆਪਣੇ ਆਪ ਨੂੰ ਸਿਹਤਮੰਦ ਰੱਖਣ ਅਤੇ ਕਿਸੇ ਵੀ ਬਿਮਾਰੀ ਤੋਂ ਜਲਦੀ ਠੀਕ ਹੋਣ ਵਾਸਤੇ, ਆਪਣੇ ਸੰਤੁਲਿਤ ਭਾਰ ਬਣਾਈ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਆਪਣੇ ਗੁਰਦੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਤੋਂ ਬਚਾਉਣ ਲਈ ਆਪਣੇ ਭਰ ਨੂੰ ਸੰਤੁਲਿਤ ਰੱਖਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਆਪਣੇ ਸਰੀਰ ਨੂੰ ਠੀਕ, ਰਿਸ਼ਟ -ਪੁਸ਼ਟ ਰੱਖਣ ਲਈ ਨਿਯਮਤ ਕਸਰਤ ਕਰਨੀ ਚਾਹੀਦੀ ਹੈ। ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਅਤੇ ਇਸ ਸਮੱਸਿਆ ਦੌਰਾਨ ਤਣਾਅ ਅਤੇ ਉਦਾਸੀ ਤੋਂ ਬਚਣ ਦੀ ਲੋੜ ਹੁੰਦੀ ਹੈ।
- ਆਪਣੇ ਬਲੈਡਰ ਨੂੰ ਖਾਲੀ ਰੱਖੋ
ਗੁਰਦੇ ਸਾਡੇ ਸਰੀਰ ਦਾ ਇੱਕ ਮਹੱਤਪੂਰਨ ਹਿੱਸਾ ਹਨ। ਇਹ ਸਾਡੇ ਖੂਨ ਵਿੱਚੋਂ ਰਹਿੰਦ-ਖੂੰਹਦ ਨੂੰ ਕੱਢਣ ਵਿੱਚ ਮਦਦ ਕਰਦੇ ਹਨ। ਗੁਰਦੇ ਦੀ ਪੱਥਰੀ ਇੱਕ ਆਮ ਸਮੱਸਿਆ ਹੈ। ਜੇਕਰ ਤੁਸੀਂ ਇਸਤੋਂ ਪੀੜਿਤ ਹੋਣ ਤਾਂ ਤੁਹਾਨੂੰ ਇਸਦੇ ਨੁਕਸਾਨ ਤੋਂ ਬਚਣ ਲਈ ਆਪਣੇ ਪਿਸ਼ਾਬ ਨੂੰ ਨਹੀਂ ਰੋਕਣਾ ਚਾਹੀਦਾ। ਇਸ ਸਮੇਂ ਦੌਰਾਨ ਤੁਹਾਡੇ ਲਈ ਇਹ ਬਹੁਤ ਜ਼ਿਆਦਾ ਜਰੂਰੀ ਹੋ ਜਾਂਦਾ ਹੈ ਕਿ ਆਪਣੇ ਬਲੈਡਰ ਨੂੰ ਚੰਗੀ ਤਰ੍ਹਾਂ ਖਾਲੀ ਰੱਖੋ। ਨਹੀਂ ਤਾਂ ਤੁਹਾਡੇ ਗੁਰਦੇ ਇਸਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।
- ਅਨਾਰ ਦਾ ਰਸ
ਅਨਾਰ ਦਾ ਰਸ ਜਿਹੜਾ ਕਿ ਸਾਡੇ ਲਈ ਬਹੁਤ ਚੰਗਾ ਹੁੰਦਾ ਹੈ। ਅਨਾਰ ਦੇ ਰਸ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਖਣਿਜ ਕ੍ਰਿਸਟਲ ਬਣਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ ਜਿਹੜਾ ਕਿ ਗੁਰਦੇ ਦੀ ਪੱਥਰੀ ਦਾ ਨਿਰਮਾਣ ਕਰਦਾ ਹੈ। ਅਨਾਰ ਦਾ ਰਸ ਤੁਹਾਡੇ ਪਿਸ਼ਾਬ ਵਿੱਚ ਐਸਿਡ ਦੇ ਪੱਧਰ ਨੂੰ ਵੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
- ਐਪਲ ਸਾਈਡਰ ਸਿਰਕਾ
ਇਹ ਇੱਕ ਵਧੀਆ ਘਰੇਲੂ ਉਪਾਅ ਹੈ। ਐਪਲ ਸਾਈਡਰ ਸਿਰਕੇ ਵਿੱਚ ਸਿਟਰਿਕ ਐਸਿਡ ਮੌਜੂਦ ਹੁੰਦਾ ਹੈ, ਜਿਹੜਾ ਕਿ ਗੁਰਦੇ ਦੀ ਪੱਥਰੀ ਨੂੰ ਤੋੜਨ ਅਤੇ ਉਸਨੂੰ ਛੋਟੇ ਕਣਾਂ ਵਿੱਚ ਘੁਲਣ ਦੀ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ। ਐਪਲ ਸਾਈਡਰ ਸਿਰਕਾ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਗੁਰਦਿਆਂ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ।
ਸਿੱਟਾ :
ਅੱਜ ਦੇ ਸਮੇਂ ਵਿੱਚ ਗੁਰਦੇ ਦੀ ਪੱਥਰੀ ਆਮ ਸਮੱਸਿਆ ਹੋ ਗਈ ਹੈ। ਲੋਕਾਂ ਦੀਆਂ ਖਾਣ- ਪੀਣ ਦੀਆਂ ਗਲਤ ਆਦਤਾਂ ਹੀ ਗੁਰਦੇ ਦੀ ਪੱਥਰੀ ਦੇ ਮਰੀਜਾਂ ਦੀ ਗਿਣਤੀ ਨੂੰ ਵਧਾ ਰਹੀਆਂ ਹਨ। ਬਹੁਤ ਜ਼ਿਆਦਾ ਲੋਕੀ ਇਸ ਸਮੱਸਿਆ ਤੋਂ ਪੀੜਿਤ ਹਨ ਇਸਦੇ ਗੰਭੀਰ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਤੋਂ ਛੁਟਕਾਰਾ ਅਤੇ ਇਸਨੂੰ ਬਣਨ ਤੋਂ ਰੋਕਣ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ, ਸੰਤੁਲਿਤ ਭਾਰ ਬਣਾਈ ਰੱਖੋ, ਅਨਾਰ ਦਾ ਰਸ ਦਾ ਸੇਵਨ, ਆਪਣੇ ਬਲੈਡਰ ਨੂੰ ਖਾਲੀ ਰੱਖੋ, ਐਪਲ ਸਾਈਡਰ ਸਿਰਕਾ ਪਿਓ ਅਤੇ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਨੂੰ ਲਵੋ ਇਹ ਗੁਰਦੇ ਦੀ ਪੱਥਰੀ ਰਾਹਤ ਪ੍ਰਦਾਨ ਕਰਨਗੇ। ਜੇਕਰ ਇਹਨਾਂ ਚੀਜਾਂ ਦੇ ਉਪਯੋਗ ਤੋਂ ਵੀ ਤੁਹਾਡੇ ਗੁਰਦੇ ਦੀ ਪੱਥਰੀ ਠੀਕ ਨਹੀਂ ਹੋ ਰਹੀ ਹੈ, ਤੇ ਗੁਰਦੇ ਦੀ ਪੱਥਰੀ ਦੀ ਸਮੱਸਿਆ ਜਿਆਦਾ ਗੰਭੀਰ ਹੋ ਗਈ ਹੈ, ਅਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ। ਤਾਂ ਤੁਸੀਂ ਅੱਜ ਹੀ ਖ਼ੋਸਲਾ ਸਟੋਨ ਕਿਡਨੀ ਸਰਜੀਕਲ ਸੈਂਟਰ ਵਿੱਚ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਲਾਜ਼ ਕਰਵਾ ਸਕਦੇ ਹੋਂ।