ਅੱਜ ਦੇ ਯੁੱਗ ਵਿੱਚ ਮਨੁੱਖ ਦੇ ਵੱਖ-ਵੱਖ ਅੰਗਾਂ ਵਿੱਚ ਪੱਥਰੀ ਦਾ ਹੋਣਾ ਇੱਕ ਆਮ ਗੱਲ ਹੋ ਗਈ ਹੈ।ਪੱਥਰੀ ਜਿਆਦਾਤਰ ਗੁਰਦੇ, ਬਲੈਡਰ, ਲਾਰ ਗ੍ਰੰਥੀਆਂ, ਪੈਨਕ੍ਰੀਅਸ, ਪਿੱਤੇ ਦੇ ਬਲੈਡਰ ਵਿੱਚ ਪਾਇਆ ਜਾਂਦੀਆਂ ਹਨ । ਕਿਸੇ ਦੇ ਵੀ ਪੱਥਰੀ ਹੋਣ ਤੋਂ ਬਾਅਦ ਅਧਿਐਨ ਚ ਕਿਹਾ ਜਾਂਦਾ ਹੈ ਕਿ ਇਹ ਲੋਕਾਂ ਦੇ ਸਰੀਰ ਵਿੱਚ ਸਦੀਆਂ ਤੋਂ ਬਣਦੀ ਆ ਰਹੀ ਹੈ।ਪੱਥਰੀ ਇੱਕ ਕਿਸਮ ਦੇ ਠੋਸ ਖਣਿਜਾਂ ਅਤੇ ਨਮਕ ਦਾ ਸੰਗ੍ਰਹਿ ਹੈ ਅਤੇ ਇਹ ਸਰੀਰ ਵਿਚ ਉਦੋਂ ਪਾਇਆ ਜਾਂਦਾ ਹੈ ਜਦੋਂ ਪਿਸ਼ਾਬ ਵਿੱਚ ਕ੍ਰਿਸਟਲ ਵਰਗੇ ਪਦਾਰਥਾਂ ਦੀ ਵੱਡੀ ਮਾਤਰਾ ਹੁੰਦੀ ਹੈ (ਵੱਧ ਕੈਲਸ਼ੀਅਮ, ਯੂਰਿਕ ਐਸਿਡ ਅਤੇ ਆਕਸਲੇਟ) ਅਤੇ ਇਹ ਕ੍ਰਿਸਟਲ ਕੁਝ ਹਫ਼ਤਿਆਂ ਜਾਂ ਹੀਨਿਆਂ ਬਾਅਦ ਪੱਥਰ ਬਣ ਕੇ ਨਿਕਲ ਦੇ ਹਨ।
ਸਰੀਰ ਵਿੱਚ ਕਿਵੇਂ ਬਣਦਾ ਹੈ – ਵੱਖ-ਵੱਖ ਅੰਗਾਂ ਵਿੱਚ ਵੱਖ-ਵੱਖ ਕਿਸਮਾਂ ਅਤੇ ਆਕਾਰ ਦੇ ਪੱਥਰ ਬਣਦੇ ਹਨ। ਇਕ ਕਾਰਨ ਭੋਜਨ ਵਿਚ ਨਮਕ ਅਤੇ ਪੋਟਾਸ਼ੀਅਮ ਦੀ ਕਮੀ ਹੈ, ਜਿਸ ਨਾਲ ਪਿਸ਼ਾਬ ਵਿਚ ਕੈਲਸ਼ੀਅਮ ਦਾ ਨਿਕਾਸ ਵਧ ਜਾਂਦਾ ਹੈ ਅਤੇ ਜਦੋਂ ਪਿਸ਼ਾਬ ਗੁਰਦਿਆਂ ਤੋਂ ਬਾਹਰ ਆਉਂਦਾ ਹੈ ਤਾਂ ਇਹ ਇਕਾਗਰ ਹੋ ਕੇ ਪੱਥਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਪੱਥਰੀ ਪਾਲਕ, ਚੁਕੰਦਰ, ਅੰਗੂਰ, ਸਟ੍ਰਾਬੇਰੀ, ਉੱਚ ਪ੍ਰੋਟੀਨ ਵਾਲਾ ਭੋਜਨ, ਸਾਫਟ ਡਰਿੰਕਸ ਆਦਿ ਕਈ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਆਂ ਤੋਂ ਵੀ ਬਣ ਜਾਂਦੀ ਹੈ।
ਗੁਰਦੇ ਦੀ ਪੱਥਰੀ – ਗੁਰਦੇ ਦੀ ਪੱਥਰੀ (ਰੇਨਲ ਕੈਲਕੂਲੀ) ਜੋ ਸਿਹਤ ‘ਤੇ ਜ਼ਿਆਦਾ ਪ੍ਭਾਵ ਪਾਉਂਦੀ ਹੈ, ਜਿਸ ਨਾਲ ਕਿਡਨੀ ਦੀ ਇਨਫੈਕਸ਼ਨ, ਦਰਦ ਅਤੇ ਪਿਸ਼ਾਬ ਬੰਦ ਹੋਣ ਦਾ ਡਰ ਰਹਿੰਦਾ ਹੈ।ਰੇਨਲ ਕੈਲਕੁਲੀ ਦਾ ਆਕਾਰ ਇਕ ਛੋਟੇ ਕੰਕਰ ਵਰਗਾ ਹੁੰਦਾ ਹੈ, ਜਿਸ ਨੂੰ ਵਿਗਿਆਨੀਕ ਦਖਲਅੰਦਾਜ਼ੀ ਰਾਹੀਂ ਹੀ ਦੂਰ ਕਰਨਾ ਪੈਂਦਾ ਹੈ । ਜੇਕਰ ਪੱਥਰੀ ਬਹੁਤ ਛੋਟੀ ਹੋਵੇ ਤਾਂ ਉਹ ਪਿਸ਼ਾਬ ਨਾਲ ਬਾਹਰ ਨਿਕਲ ਜਾਂਦੀ ਹੈ। ਇਹ ਇੱਕ ਜਾਂ ਦੋਨਾਂ ਗੁਰਦਿਆਂ ਵਿੱਚ ਹੋ ਸਕਦਾ ਹੈ। ਲੰਬੇ ਸਮੇਂ ਤੱਕ ਪੱਥਰੀ ਹੋਣ ਨਾਲ ਤੁਹਾਡੇ ਪਿਸ਼ਾਬ ਨਾਲੀ ਦੇ ਅੰਗਾਂ, ਅੰਡਕੋਸ਼, ਯੋਨੀ ਵਿੱਚ ਦਰਦ ਹੋ ਸਕਦਾ ਹੈ, ਜਿਸ ਨਾਲ ਤੁਹਾਡੇ ਪੇਟ ਜਾਂ ਪਿੱਠ ਵਿੱਚ ਵੀ ਦਰਦ ਪੁਹੰਚ ਸਕਦਾ ਹੈ।
ਪੱਥਰੀ ਹੋਣ ਦੇ ਲੱਛਣ – ਰੇਨਲ ਕੈਲਕੂਲੀ ਦੇ ਕੁਝ ਲੱਛਣ ਹੇਠਾਂ ਦਿੱਤੇ ਗਏ ਹਨ: –
- ਸਰੀਰ ਦੇ ਪਿਛਲੇ ਪਾਸੇ ਅਤੇ ਹੇਠਲੇ ਹਿੱਸੇ ਵਿੱਚ ਦਰਦ
- ਮਤਲੀ ਮਹਿਸੂਸ ਕਰਨਾ
- ਪਿਸ਼ਾਬ ਵਿੱਚ ਖੂਨ
- ਪਿਸ਼ਾਬ ਕਰਦੇ ਸਮੇਂ ਦਰਦ
- ਬੁਖਾਰ ਜਾਂ ਠੰਢ
- ਪਿਸ਼ਾਬ ਵਿੱਚ ਬਦਬੂ ਆਉਣੀ ਜਾਂ ਪਿਸ਼ਾਬ ਚ ਚਗ
- ਭੁੱਖ ਨਾ ਲਗਣੀ
- ਥੱਕ ਜਾਣਾ
ਕਹਿੰਦੇ ਹਨ ਪੱਥਰੀ ਦਾ ਕੁਦਰਤੀ ਤਰੀਕੇ ਨਾਲ ਹੱਲ ਕਰੋ ਤਾਂ ਉਹ ਸਰੀਰ ਤੇ ਵੀ ਕੋਈ ਬੁਰੇ ਪ੍ਰਭਾਵ ਨਹੀਂ ਪੌਂਦੀ। ਇਹੀ ਅਗਰ ਅੰਗਰੇਜ਼ੀ ਦਵਾਈਆਂ ਨਾਲ ਪੱਥਰੀ ਕੱਢੀ ਜਾਵੇ ਤਾ ਉਹ ਸ਼ਰੀਰ ਦੇ ਹੋਰ ਅੰਗਾਂ ਤੇ ਬੁਰਾ ਅਸਰ ਪੌਂਦੀ ਹੈ। ਕੁਝ ਦੇਸੀ ਨੁਕਸੇ ਜਿਸ ਨਾਲ ਪੱਥਰੀ ਅਰਾਮ ਨਾਲ ਨਿਕਲ ਸਕਤੀ ਹੈ ਜਾਂ ਪੱਥਰੀ ਦੁਬਾਰਾ ਬਣਨ ਦਾ ਡਰ ਨਹੀਂ ਰਹਿੰਦਾ :-
- ਨਿਮਬੂ ਪਾਣੀ ਪੀਣ ਨਾਲ ਤੁਹਾਡੇ ਸ਼ਰੀਰ ਵਿਚ ਬਣੀ ਗੁਰਦੇ ਦੀ ਪੱਥਰੀ ਨੂੰ ਤੋੜਦੀ ਹੈ ਤੇ ਉਹਦੇ ਨਾਲ ਬਣਿਆ ਕੋਈ ਐਸਿਡ ਵੀ ਦੂਰ ਕਰਦਾ ਹੈ।
- ਦੁੱਧ ਵਿਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਦਿੰਦਾ ਹੈ। ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ, ਪਰ ਇਹ ਆਕਸਾਲੇਟ ਦੇ ਸੋਖਣ ਨੂੰ ਵੀ ਘਟਾਉਂਦਾ ਹੈ, ਜੋ ਕਿ ਗੁਰਦੇ ਦੀ ਪੱਥਰੀ ਨੂੰ ਬਣਨ ਤੋਂ ਰੋਕਦਾ ਹੈ।
- ਐੱਪਲ ਸਾਈਡਰ ਵਿਨੇਗਰ ਇਕ ਗਲਾਸ ਪਾਣੀ ਵਿੱਚ ਦੋ ਚਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਪੀਣ ਨਾਲ ਗੁਰਦੇ ਦੀ ਪੱਥਰੀ ਟੁੱਟ ਸਕਦੀ ਹੈ ਜਾਂ ਉਨ੍ਹਾਂ ਨੂੰ ਘੁਲਾ ਕੇ ਸਰੀਰ ਵਿੱਚੋਂ ਬਾਹਰ ਕੱਢ ਸਕਦੀ ਹੈ। ਹਾਲਾਂਕਿ, ਖੁਰਾਕ ‘ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਸੇਬ ਸਾਈਡਰ ਸਿਰਕੇ ਦਾ ਤੇਜ਼ਾਬ ਪੱਧਰ ਪੇਟ ਨੂੰ ਪਰੇਸ਼ਾਨ ਕਰ ਸਕਦਾ ਹੈ, ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ।
- ਅਨਾਰ ਦਾ ਜੂਸ ਅਨਾਰ ਦਾ ਰਸ ਸਦੀਆਂ ਤੋਂ ਗੁਰਦਿਆਂ ਦੀ ਸਿਹਤ ਲਈ ਵਰਤਿਆ ਜਾਂਦਾ ਰਿਹਾ ਹੈ। ਅਨਾਰ ਦਾ ਜੂਸ ਨਾ ਸਿਰਫ਼ ਪੱਥਰੀ ਨੂੰ ਦੂਰ ਕਰਦਾ ਹੈ, ਸਗੋਂ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਿਡਨੀ ਨੂੰ ਸਿਹਤਮੰਦ ਰੱਖਦਾ ਹੈ ਅਤੇ ਗੁਰਦੇ ਦੀ ਪੱਥਰੀ ਨੂੰ ਬਣਨ ਤੋਂ ਰੋਕਦਾ ਹੈ।
ਪਾਣੀ ਸਰੀਰ ਵਿਚ ਪਾਣੀ ਦੀ ਕਮੀ ਭਾਵ ਡੀਹਾਈਡ੍ਰੇਸ਼ਨ ਗੁਰਦੇ ਦੀ ਪੱਥਰੀ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਇਨ੍ਹਾਂ ਨੂੰ ਕੁਦਰਤੀ ਤੌਰ ‘ਤੇ ਸਰੀਰ ਤੋਂ ਬਾਹਰ ਕੱਢਣ ਲਈ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਤਰ੍ਹਾਂ ਦੇ ਤਰਲ ਪਦਾਰਥ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਅਤੇ ਪੱਥਰਾਂ ਨੂੰ ਕੱਢਣ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ, ਤਾਂ ਤੁਹਾਡੇ ਪਿਸ਼ਾਬ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਜਦੋਂ ਕਿ ਜ਼ਿਆਦਾ ਪਾਣੀ ਪੀਣ ਨਾਲ ਇਸ ਦਾ ਰੰਗ ਹਲਕਾ ਰਹਿੰਦਾ ਹੈ।